ਕਲਯੁੱਗੀ ਪੁੱਤ ਨੇ ਜਾਇਦਾਦ ਕਰਕੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ….!

181
views

ਕੱਲਯੁੱਗ ਦੇ ਦੌਰ ‘ਚ ਲੋਕ ਇੰਨੇ ਮਤਲਬੀ ਹੋ ਗਏ ਨੇ ਕਿ ਉਹ ਧੰਨ ਦੌਲਤ, ਜਮੀਨ ਜਾਇਦਾਦ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਅਜਿਹਾ ਹੀ ਇੱਕ ਮਾਮਲਾ ਕੋਟਕਪੂਰੇ ਤੋਂ ਸਾਹਮਣੇ ਆਇਆ ਹੈ,ਜਿੱਥੇ ਕਿ ਇੱਕ ਕਲਯੁੱਗੀ ਪੁੱਤ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ, ਹੱਤਿਆ ਦਾ ਕਾਰਨ ਜਾਇਦਾਦ ਦੱਸਿਆ ਜਾ ਰਿਹਾ ਹੈ, ਕੋਟਕਪੂਰਾ ਦੇ ਪਿੰਡ ਵਾੜਾਦਰਾਕਾ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਲਖੀ ਨੇ ਆਪਣੇ ਪਿਤਾ ਸਿਕੰਦਰ ਸਿੰਘ ਦੀ ਹੱਤਿਆ ਕਰ ਦਿੱਤੀ , ਇੰਨ੍ਹਾਂ ਹੀ ਨਹੀ ਉਕਤ ਦੋਸ਼ੀ ਨੇ ਲਾਸ਼ ਦਾ ਸਸਕਾਰ ਕਰਕੇ ਅਸਥੀਆਂ ਵੀ ਜਲ ਪ੍ਰਵਾਹ ਕਰ ਦਿੱਤੀਆਂ, ਪੁਲਿਸ ਨੂੰ ਇਸ ਮਾਮਲੇ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ੳਪਰੰਤ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਤੇ ਪੁੱਛਗਿੱਛ ਕਰ ਰਹੀ ਹੈ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਖੀ ਨੇ ਆਪਣੇ ਪਿਤਾ ਦਾ ਗਲ ਘੁੱਟ ਕੇ ਕਤਲ ਕਰਕੇ ਲਾਸ਼ ਪੱਖੇ ਨਾਲ ਟੰਗ ਦਿੱਤੀ, ਜਿਸ ਤੋਂ ਬਾਅਦ ਉਹਨੇ ਸਸਕਾਰ ਕਰਕੇ ਅਸਥੀਆਂ ਵੀ ਜਲ ਪ੍ਰਵਾਹ ਕਰ ਦਿੱਤੀਆਂ, ਪੱਛਗਿੱਛ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਸਿਕੰਦਰ ਸਿੰਘ ਆਪਣੀ ਧੀ ਅਮਨਦੀਪ ਕੋਰ ਨੂੰ 17 ਲੱਖ ਰੁਪਏ ਬਾਹਰ ਜਾਣ ਲਈ ਦੇਣਾ ਚਾਹੁੰਦਾ ਸੀ

Pic Source:- Pixabay

ਜਿਸ ‘ਤੇ ਉਸਦਾ ਪੁੱਤਰ ਲਖਵਿੰਦਰ ਸਿੰਘ ਵਿਰੋਧ ਕਰਦਾ ਸੀ ਤਾਂ ਇਸ ਗੱਲ ‘ਤੇ ਉਸਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ਼ ਕਰ ਕਾਰਵਾਈ ਕਰ ਰਹੀ ਹੈ । ਅੱਜ ਦੇ ਸਮੇਂ ‘ਚ ਲੋਕਾਂ ਦੇ ਖੂਨ ਚਿੱਟੇ ਹੋ ਗਏ ਨੇ ਤੇ ਲੋਕ ਪੈਸੇ ਲਈ ਰਿਸ਼ਤਿਆ ਦੀ ਕਦਰ ਨਹੀ ਕਰਦੇ