ਜਾਣੋ ਕਰਨ ਔਜਲਾ ਤੇ ਹੋਏ ਹਮਲੇ ਦੀ ਅਸਲ ਸਚਾਈ..

1519
views

ਜਾਣੋ ਕਰਨ ਔਜਲਾ ਤੇ ਹੋਏ ਹਮਲੇ ਦੀ ਅਸਲ ਸਚਾਈ
ਪੰਜਾਬੀ ਗਾਇਕ ਕਰਨ ਔਜਲਾ ਅਤੇ ਪ੍ਰਮੋਟਰ ਸੰਦੀਪ ਰੀਹਾਨ ਦੀ ਸਰੀ ਦੇ ਬਾਹਰਵਾਰ (ਐਬਸਫੋਰਡ ਵੱਲ) ਰਿਹਾਇਸ਼ ਨਜ਼ਦੀਕ ਗੋਲ਼ੀਆਂ ਚੱਲਣ ਦੀ ਪੁਸ਼ਟੀ ਹੋਈ ਹੈ ਪਰ ਗੋਲੀ ਕਿਸੇ ਦੇ ਵੀ ਲੱਗੀ ਨਹੀਂ। ਦੋਵੇਂ ਸਹੀ ਸਲਾਮਤ ਹਨ। ਗੋਲ਼ੀਆਂ ਇੱਕ ਖਾਲੀ ਕਾਰ ਅਤੇ ਘਰ ‘ਤੇ ਵੱਜੀਆਂ ਹਨ। ਦੱਸਣਯੋਗ ਹੈ ਕਿ ਸੰਦੀਪ ਰੇਹਾਨ ਰਿਕਾਰਡਜ਼ ਨੂੰ ਕਾਫੀ ਦੇਰ ਤੋਂ ਫਿਰੌਤੀ ਦੀ ਧਮਕੀਆਂ ਮਿਲ ਰਹੀਆਂ ਸਨ। ਉਹਨਾਂ ਤੋਂ 16 ਮਾਰਚ ਨੂੰ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ..ਪਰ ਬਾਅਦ ਵਿੱਚ ਜਦੋਂ ਰੇਹਾਨ ਰਿਕਾਰਡਜ਼ ਕੰਪਨੀ ਨੇ ਪੁਲਿਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਹੀ ਗੈਂਗਸਟਰ ਵਲੋਂ ਇੱਕ ਕਾਲ ਆਈ ਜਿਸ ਵਿੱਚ ਗੈਂਗਸਟਰ ਵਲੋਂ ਕਿਹਾ ਗਿਆ ਹੈ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਫਿਰੌਤੀ ਦੀ ਰਕਮ ਹੋਰ ਵਧਾ ਦਿੱਤੀ ਜਾਵੇਗੀ। ਦੱਸ ਦਇਏ ਕਿ ਗੈਂਗਸਟਰ ਵਲੋਂ ਕਾਲ ਰਿਕਾਡਿੰਗ ਵਿੱਚ ਕਿਹਾ ਗਿਆ ਕਿ ਤੁਸੀਂ ਭਾਰਤ ਹੋਵੋ ਜਾਂ ਕੈਨੇਡਾ ਤੁਹਾਨੂੰ ਕੋਈ ਨਹੀਂ ਬਚਾ ਪਾਵੇਗਾ। ਪਰ ਸੰਦੀਪ ਰੇਹਾਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਫਿਰ ਉਹ ਦੀਪ ਜੰਡੂ ਤੇ ਕਰਨ ਔਜਲਾ ਨਾਲ ਕਿਸੇ ਸ਼ੋਅ ਵਿੱਚ ਜਾ ਰਹੇ ਸੀ ਤਾਂ ਉਨ੍ਹਾਂ ਤੇ ਕਿਹਾ ਜਾ ਰਿਹਾ ਹੈ ਸੁਖਪ੍ਰੀਤ ਬੁੱਢਾ ਗੈਂਗ ਨੇ ਅਟੈਕ ਕਰ ਦਿੱਤਾ,, ਸਾਡੀ ਕੋਸ਼ਿਸ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ

ਫਿਲਹਾਲ ਕਰਨ ਔਜਲਾ ਦੀ ਇਸ ਵੇਲੇ ਕੀ ਸਥਿਤੀ ਬਣੀ ਹਈ ਹੈ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਤਹਾਨੂੰ ਦੱਸ ਦੇਇਏ ਕਿ ਇਹ ਕੋਈ ਪਹਿਲੀ ਵਾਰ ਨਹੀ ਹੋਇਆਂ ਜਦੋਂ ਕਿਸੇ ਗਾਇਕ ਆ ਪਾਲੀਵੁਡ ਸਟਾਰ ਤੇ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਤੇ ਹਮਲਾ ਹੋਇਆ ਸੀ, ਜਿਸ ਦੇ ਪਿੱਛੇ ਦਿਲਪ੍ਰੀਤ ਬਾਬੇ ਦਾ ਹੱਥ ਸੀ , ਅਜਿਹਾ ਕਈ ਵਾਰ ਦੇਖਿਆ ਜਾ ਚੁੱਕਿਆ ਹੈ ਜਦੋਂ ਪਾਲੀਵੁਡ ਸਟਾਰਜ਼ ਤੇ ਫਿਰੌਤੀ ਮੰਗ ਕੀਤੀ ਜਾਂਦੀ ਹੈ ਤੇ ਜਦੋਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਉਹ ਗੋਲੀਆਂ ਨਾਲ ਆਪਣਾ ਜਵਾਬ ਦਿੰਦੇ ਹਨ।ਇਹ ਹੀ ਨਹੀਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਮਾਰਨ ਦੀ ਧਮਕੀਆਂ ਮਿਲ ਚੁੱਕੀਆਂ ਹਨ।