ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲਿਆਂ ਤੋਂ ੧੦੦ ਡਾਲਰ ਵਸੂਲਣ ਦੀ ਤਿਆਰੀ ‘ਚ ਪਾਕਿਸਤਾਨ

170
views

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋ ਪਾਕਿਸਤਾਨ ਫੀਸ ਵਸੂਲਣ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਭਾਰਤ ਇਸਦੇ ਸਖਤ ਖਿਲਾਫ ਹੈ। ਪਰ ਭਾਰਤ ਦਾ ਮੰਨਣਾ ਹੈ ਕਿ ਅਜਿਹੇ ਧਾਰਮਿਕ ਅਸਥਾਨ ਤੇ ਜਾਣ ਲਈ ਕੋਈ ਫੀਸ ਨਹੀ ਵਸੂਲਣੀ ਚਾਹੀਦੀ। ਪਾਕਿਸਤਾਨ ਵਲੋ ਰੱਖੀ ਗਈ ਸ਼ਰਤਾਂ ਅਨੁਸਾਰ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੈ।

Pic Source:- Wikipedia

ਇੱਕ ਰਿਪੋਰਟ ਅਨੁਸਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜਾਣਕਰੀ ਦਿੱਤੀ ਹੈ, ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੇ ਇੱਕ ਡੇਲਿਗੇਸ਼ਨ ਨੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ । ਜਿਸ ਵਿੱਚ ਉਨ੍ਹਾਂ ਨੇ ਕੋਰੀਡੋਰ ਪ੍ਰੋਜੈਕਟ ‘ਤੇ ਚੱਲ ਰਹੇ ਉਸਾਰੀ ਕੰਮਾਂ ਜਾਣਕਾਰੀ ਲਈ । ਉਹਨਾਂ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਕੋਲੋ ੧੦੦ ਡਾਲਰ ਦੀ ਫੀਸ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਦੱਸ ਦਾਇਏ ਕਿ ਭਾਰਤ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਕੰਮ 45 ਫੀਸਦੀ ਪੂਰਾ ਹੋ ਗਿਆ ਹੈ। ਭਾਰਤ ਸਰਕਾਰ ਵੱਲੋਂ 30 ਸਤੰਬਰ ਤੱਕ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਯੋਜਨਾ ਹੈ । ਭਾਰਤ ਦਾ ਦਾਅਵਾ ਹੈ ਕਿ ਰੋਜ਼ਾਨਾ 5000 ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਣਗੇ। ਖਾਸ ਦਿਨ ਦੇ ਮੌਕੇ ਇਹਨਾਂ ਦੀ ਗਿਣਤੀ ੧੦੦੦੦ ਹੋ ਸਕਦੀ ਹੈ, ਪਰ ਪਾਕਿਸਤਾਨ ਦਾ ਦਾਅਬਾ ਹੈ ਕਿ ਰੋਜ਼ਾਨਾ 700 ਸ਼ਰਧਾਲੂ ਹੀ ਦਰਸ਼ਨ ਕਰਣਗੇ ਜੋ ਕਿ ਭਾਰਤ ਦੀ ਗਿਣਤੀ ਮੁਤਾਬਕ ਬਹੁਤ ਘੱਟ ਹੈ