ਕਨੈਡਾ ਸਰਕਾਰ ਨੇ ਨਿਯਮਾਂ ‘ਚ ਕੀਤੀ ਤਬਦੀਲੀ, ੲਿਸ ਗਲਤੀ ਕਰਨ ਤੁਹਾਡੀ P.R ਹੋ ਸਕਦੀ ਹੈ ਰੱਦ

192
views

ਕਨੈਡਾ ਸਰਕਾਰ ਨੇ ਨਿਯਮਾਂ ‘ਚ ਕੀਤੀ ਤਬਦੀਲੀ, ੲਿਸ ਗਲਤੀ ਕਰਨ ਤੁਹਾਡੀ ਪੀ.ਅਾਰ ਹੋ ਸਕਦੀ ਹੈ ਰੱਦ
ਕਨੈਡਾ ਵਿੱਚ ਜਿੱਥੇ ੲਿੱਕ ਪਾਸੇ ਭੰਗ ਨੂੰ ਕਾਨੂੰਨੀ ਕੀਤਾ ਸੀ, ੳੁੱਥੇ ਹੀ ਕਨੈਡਾ ਦੀ ਸਰਕਾਰ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਅਾਂ ਨੂੰ ਵਾਪਸ ਅਾਪਣੇ ਦੇਸ਼ ਮੁੜਨਾ ਪੈ ਸਕਦਾ ਹੈ, ੲਿਸ ਕਾਨੂੰਨ ਮੁਤਾਬਕ 19 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਭੰਗ ਵੇਚਣ ‘ਤੇ ਮਨਾਹੀ ਹੈ ਅਤੇ ਜੇਕਰ ਕਿਸੇ ਵਿਅਕਤੀ ਨੇ ਆਪਣੇ ਕੋਲ 30 ਗ੍ਰਾਮ ਤੋਂ ਵਧੇਰੇ ਭੰਗ ਰੱਖੀ ਤਾਂ ਉਹ ਪੁਲਸ ਦੇ ਅੜਿੱਕੇ ਚੜ੍ਹ ਜਾਵੇਗਾ। ਇਸ ਦੇ ਨਾਲ ਹੀ ਭੰਗ ਦਾ ਸੇਵਨ ਕਰਨ ਮਗਰੋਂ ਗੱਡੀ ਚਲਾਉਣ ਦੀ ਸਖਤ ਮਨਾਹੀ ਹੈ। ਭੰਗ ਐਕਟ ਦੀਆਂ ਧਾਰਾਵਾਂ ਮੁਤਾਬਕ ਗੈਰ-ਕਾਨੂੰਨੀ ਤਰੀਕੇ ਨਾਲ ਭੰਗ ਦੀ ਖੇਤੀ ਕਰਨ, ਇਸ ਨੂੰ ਵੇਚਣ ਅਤੇ ਕੈਨੇਡਾ ਤੋਂ ਬਾਹਰ ਭੰਗ ਲਿਜਾਣ ‘ਤੇ ਦੋਸ਼ੀ ਨੂੰ 14 ਸਾਲਾਂ ਦੀ ਕੈਦ ਹੋ ਸਕਦੀ ਹੈ। ਨਸ਼ੇੜੀ ਡਰਾਈਵਰਾਂ ਨੂੰ ਕੰਟਰੋਲ ਕਰਨ ਲਈ 18 ਦਸੰਬਰ, 2018 ਤੋਂ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਹਨ, ਇਸ ਤਹਿਤ ਸਜ਼ਾ 5 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ। ਕੈਨੇਡੀਅਨ ਇਮੀਗ੍ਰੇਸ਼ਨ ਮੁਤਾਬਕ ਭੰਗ ਦੇ ਕਾਨੂੰਨਾਂ ਦੇ ਅਪਰਾਧੀ ਆਰਜ਼ੀ ਅਤੇ ਪੱਕੇ ਪ੍ਰਵਾਸੀਆਂ ਦੇ ਵੀਜ਼ੇ ਤੇ ਵਰਕ ਪਰਮਿਟ ਖੁੱਸ ਸਕਦੇ ਹਨ।ਇੱਥੋਂ ਦੇ ਕਾਨੂੰਨ ਮੁਤਾਬਕ ਜੇਕਰ ਕਿਸੇ ਵਿਦੇਸ਼ੀ ਨੂੰ ਅਪਰਾਧ ‘ਚ 6 ਮਹੀਨਿਆਂ ਦੀ ਸਜ਼ਾ ਹੋ ਜਾਂਦੀ ਹੈਤਾਂ ਕੈਨੇਡਾ ‘ਚ ਪੱਕੇ ਰਹਿੰਦੇ ਪ੍ਰਵਾਸੀ ਦੀ ਪੀ.ਆਰ ਰੱਦ ਹੋ ਜਾਂਦੀ ਹੈ। ਕੈਨੇਡੀਅਨ ਅਪਰਾਧਕ ਕੋਡ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਖਤ ਕਾਨੂੰਨੀ ਧਾਰਾਵਾਂ ਲੱਗਦੀਆਂ ਹਨ, ਉਸੇ ਤਰ੍ਹਾਂ ਭੰਗ ਦੇ ਸ਼ੌਂਕੀਨਾਂ ਨੂੰ ਵੀ ਅਜਿਹੇ ਸਖਤ ਕਾਨੂੰਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।