ਓਵਰਲੋਡਿੰਗ ਟਰੱਕ ਦਾ ਕੱਟਿਆ 1.16 ਲੱਖ ਦਾ ਚਲਾਨ !

203
views

ਜਦੋਂ ਦਾ ਦੇਸ਼ ਵਿੱਚ ਨਵਾਂ ਮੋਟਰ ਵਹੀਕਲ ਕਾਨੂੰਨ ਲਾਗੂ ਹੋਇਆ ਹੈ ਤਾਂ ਦੇਸ਼ ਦੇ ਕਈ ਇਲਾਕਿਆਂ ਵਿੱਚ ਵੱਡੀ ਗਿਣਤੀ ‘ਚ ਚਲਾਨ ਕੱਟੇ ਜਾ ਰਹੇ ਹਨ। ਕਈ ਮਾਮਲੇ ਅਜਿਹੇ ਦੇਖਣ ਨੂੰ ਮਿਲੇ ਹਨ ਜਿੱਥੇ ਕਿ ਚਲਾਨ ਦੀ ਕੀਮਤ ਬਹੁਤ ਜਿਆਦਾ ਸੀ। ਅਜਿਹਾ ਹੀ ਇੱਕ ਮਾਮਲਾ ਹਰਿਆਣਾ ਤੋਂ ਦੇਖਣ ਨੂੰ ਮਿਲਿਆ, ਜਿੱਥ ਕਿ ਦਿੱਲੀ ਦੀ ਇੱਕ ਟਰਾਂਸਪੋਰਟ ਕੰਪਨੀ ਦੇ ਟਰੱਕ ਦਾ ਹਰਿਆਣਾ ਦੇ ਰੇਵਾੜੀ ‘ਚ ਓਵਰਲੋਡਿੰਗ ਕਰਕੇ 1.16 ਲੱਖ ਰੁਪਏ ਦਾ ਚਲਾਨ ਕੱਟਿਆ ਗਿਆ।

Demo Pic

ਚਲਾਨ ਕੱਟਣ ਤੋਂ ਬਾਅਦ ਮਾਲਕ ਨੇ ਟਰੱਕ ਡਰਾਇਵਰ ਨੂੰ ਪੈਸੇ ਦੇ ਕੇ ਆਰ ਟੀ ਓ ਦਫਤਰ ਚਲਾਨ ਭਰਨ ਨੂੰ ਕਿਹਾ, ਪਰ ਡਰਾਇਵਰ ਦੇ ਮਨ ਵਿੱਚ ਲਾਲਚ ਆ ਗਿਆ ਤੇ ਉਹ ਪੈਸੇ ਲੈ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਟਰੱਕ ਮਾਲਕ ਨੇ ਡਰਾਈਵਰ ਨੂੰ ਕਈ ਵਾਰ ਫੌਨ ਕੀਤਾ ਪਰ ਉਸ ਨੇ ਫੌਨ ਨਹੀ ਚੁੱਕਿਆ, ਇਸ ਤੋਂ ਬਾਅਦ ਮਾਲਕ ਨੇ ਉਸ ਦੇ ਖਿਲਾਫ ਐਫ ਆਰ ਆਈ ਦਰਜ਼ ਕਰਵਾ ਦਿੱਤੀ। ਜਿਸ ਤੋਂ ਬਾਅਦ ਟਰੱਕ ਡਰਾਇਵਰ ਨੂੰ ਪੁਲਿਸ ਨੇ ਯੂ ਪੀ ਦੇ ਫਿਰੋਜ਼ਾਬਾਦ ਤੋਂ ਗ੍ਰਿਫਤਾਰ ਕਰ ਲਿਆ ਤੇ ਚਲਾਨ ਭਰਾਨ ਲਈ ਦਿੱਤੇ ਗਏ ਪੈਸੇ ਵੀ ਬਰਾਮਦ ਕਰ ਲਏ ।ਦੱਸ ਦਾਇਏ ਕਿ ਟ੍ਰੈਫਿਕ ਨਿਯਮਾਂ ‘ਚ ਬਦਲਾਅ ਕਰਨ ਤੋਂ ਬਾਅਦ ਓਵਰਲੋਡਿੰਗ ਤੇ ਪੈਨਲਟੀ ੨ ਹਜ਼ਾਰ ਤੋਂ ਵੱਧਾ ਕੇ ੨੦ ਹਜ਼ਾਰ ਕਰ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਕਿ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਸਾਡੀ ਕੋਸ਼ਿਸ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ । ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ