ਇਸ ਪਿੰਡ ‘ਚ ਸਮਾਨ ਵੇਚਣ ਆਉਣ ਵਾਲਿਆਂ ਨੂੰ ਦੇਣਾ ਪੇਵੇਗਾ ਟੈਕਸ !

106
views

ਬੀਤੇ ਦਿਨੀ ਕਪੂਰਥਲਾ ਦੇ ਇੱਕ ਪਿੰਡ ਨੰਗਲ ਲੁਬਾਣਾ ਦੀ ਪੰਚਾਇਤ ਨੇ ਪਿੰਡ ‘ਚ ਆਉਣ ਵਾਲੇ ਫੇਰੀ ਵਾਲਿਆਂ ਤੋਂ ਟੈਕਸ ਵਸੂਲ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤੋਂ ਬਾਅਦ ਪਿੰਡ ਵਾਲੇ ਕਾਫੀ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਪਿੰਡ ਦੀ ਪੰਚਾਇਤ ਨੇ ਮਿਲ ਕੇ ਪਿੰਡ ‘ਚ ਆਉਣ ਤੋਂ ਟੈਕਸ ਵਸੂਲ ਕਰਨ ਦਾ ਫੈਸਲਾ ਲਿਆ ਹੈ। ਉਹ ਛੋਟੇ ਸਾਧਨਾਂ ਤੋਂ 20 ਤੋਂ 30 ਅਤੇ ਵੱਡੇ ਸਾਧਨਾਂ ਤੋਂ 50 ਰੁਪਏ ਦਾ ਟੈਕਸ ਵਸੂਲ ਕਰਨਗੇ। ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਤੋਂ ਬਾਅਦ ਫੇਰੀ ਵਾਲਿਆਂ ਨੇ ਪਿੰਡ ‘ਚ ਆਉਣਾ ਬੰਦ ਕਰ ਦਿੱਤਾ, ਜਿਸ ਕਾਰਨ ਪਿੰਡ ‘ਚ ਸਬਜੀ ਵਾਲੇ ਤੇ ਹੋਰ ਰੇਹੜੀਆਂ ਵਾਲਿਆਂ ਨੇ ਆਉਣਾ ਬੰਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪਿੰਡ ਵਾਲੇ ਕਾਫੀ ਪ੍ਰੇਸ਼ਾਨ ਹਨ। ਜਦੋ ਇਸ ਦੇ ਸਬੰਧ ‘ਚ ਰੇਹੜੀਆਂ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪਿੰਡ ਵਾਲਿਆਂ ਵਲੋਂ ਟੈਕਸ ਨਹੀਂ ਹਟਾਇਆ ਜਾਂਦਾ, ਉਹ ਪਿੰਡ ‘ਚ ਨਹੀਂ ਜਾਣਗੇ। ਸਬਜ਼ੀ ਅਤੇ ਜ਼ਰੂਰੀ ਸਾਮਾਨ ਨਾ ਮਿਲਣ ਕਾਰਨ ਪਿੰਡ ਦੇ ਲੋਕ ਸਬਜ਼ੀ ਅਤੇ ਬਾਕੀ ਸਾਮਾਨ ਖਰੀਦਣ ਲਈ ਸ਼ਹਿਰ ਜਾਣ ਨੂੰ ਮਜ਼ਬੂਰ ਹੋ ਜਾਣਗੇ।