ਇਸ ਏਅਰ ਹੋਸਟੈਸ ਨੇ ਬਚਾਈ 31 ਲੋਕਾਂ ਦੀ ਜਾਨ, ਪੂਰੀ ਦੁਨੀਆ ਹੋ ਗਈ ਫੈਨ

265
views

ਰੂਸ’ਚ ਹੋਏ ਜਹਾਜ਼ ਹਾਦਸੇ ‘ਚ 41 ਯਾਤਰੀਆਂ ਦੀ ਮੌਤ ਹੋ ਗਈ ਸੀ, ਜਿਸ ਤੋ ਬਾਅਦ ਇੱਕ ਏਅਰ ਹੋਸਟੇਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ, ਤਤਯਾਨਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਪੈਰ ਨਾਲ ਐਮਰਜੰਸੀ ਦਰਵਾਜ਼ਾ ਖੋਲਿਆ ਤਾਂ ਉਨ੍ਹਾਂ ਨੂੰ ਪਿੱਛਿਓਂ ਅੱਗ ਦਾ ਸ਼ੌਰ ਸੁਣਾਈ ਦਿੱਤਾ। ਉਨ੍ਹਾਂ ਕਿਹਾ ਕਿ ਸਭ ਕੁਝ ਇੰਨੀ ਜਲਦੀ ਹੋ ਰਿਹਾ ਸੀ ਕਿ ਕਾਲਾ ਧੂੰਆਂ ਹਰ ਪਾਸੇ ਫੈਲ ਗਿਆ। ਆਖਰੀ ਲਾਈਨ ‘ਚ ਖੜੇ ਲੋਕ ਬਾਹਰ ਨਿਕਲਣ ਲਈ ਚੀਕਾਂ ਮਾਰ ਰਹੇ ਸਨ। ਹਰ ਕੋਈ ਆਪਣੀ ਸੀਟ ਤੋਂ ਛਾਲ ਮਾਰ ਕੇ ਅੱਗੇ ਵੱਲ ਦੌੜ ਰਿਹਾ ਸੀ।ਜਦੋਂ ਹੀ ਜਹਾਜ਼ ਰੁੱਕਿਆ ਉਸਨੇ ਦਰਵਾਜੇ ਨੂੰ ਕਿੱਕ ਮਾਰ ਕੇ ਖੋਲ ਦਿੱਤਾ।ਉਸਨੇ ਦੱਸਿਆ ਕਿ ਉਸਨੇ ਯਾਤਰੀਆਂ ਨੂੰ ਜ਼ਬਰਦਸਤੀ ਜਹਾਜ਼ ਵਿਚੋਂ ਬਾਹਰ ਕੱਢਿਆ, ਕਿਉਂਕਿ ਉਹ ਜਹਾਜ਼ ਨੂੰ ਜਲਦੀ ਤੋਂ ਜਲਦ ਖਾਲੀ ਕਰਨਾ ਚਾਹੁੰਦੇ ਸਨ। ਅੱਗ ਲੱਗਣ ਕਾਰਨ ਜਹਾਜ਼ ਦਾ ਪਿਛਲਾ ਹਿੱਸਾ ਪੂਰੀ ਤਰਾਂ ਨਸ਼ਟ ਹੋ ਚੁੱਕਿਆ ਸੀ।ਯਾਤਰਿਆਂ ਨੇ ਦੱਸਿਆ ਕਿ ਜੇਕਰ ਏਅਰ ਹੋਸਟੈਸ ਉਨ੍ਹਾਂ ਨੂੰ ਸਹੀ ਸਮੇਂ ‘ਤੇ ਬਾਹਰ ਨਾ ਕੱਢਦੀ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਤਾਤਿਆਨਾ ਨੇ ਸਾਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ, ਜਿਸ ਲਈ ਉਹ ਉਸਦਾ ਧੰਨਵਾਦ ਕਰਦੇ ਹਨ। ਸਾਡੀ ਕੋਸ਼ਿਸ ਹਮੇਸ਼ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ