ਆਸਟ੍ਰੇਲੀਆ ‘ਚ ਸਿੱਖ ਡਰਾਈਵਰ ਨਾਲ ਕੁੱਟਮਾਰ….!

427
views

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਇੱਕ ਬਹੁਤ ਹੀ ਸ਼ਰਮਨਾਕ ਘਟਨਾਂ ਸਾਹਮਣੇ ਆਈ, ਜਿੱਥੇ ਕਿ ਇੱਕ ਪੰਜਾਬੀ ਟੈਕਸੀ ਡਰਾਇਵਰ ਨਾਲ ਕੁੱਟਮਾਰ ਦੀ ਖਬਰ ਆਈ ਹੈ। ਰਿਪੋਰਟਾਂ ਮੁਤਾਬਿਕ, ਪੰਜਾਬੀ ਡਰਾਇਵਰ ਨੇ ਸ਼ਰਾਬੀ ਤੇ ਬਦਸਲੂਕੀ ਨਾਲ ਪੇਸ਼ ਆ ਰਹੇ ਕੁਝ ਯਾਤਰੀਆਂ ਨੂੰ ਸਰਵਿਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਡਰਾਇਵਰ ਨੇ ਦੱਸਿਆ ਕਿ ਉਸ ਨਾਲ ਕੁੱਟਮਾਰ ਕਰਨ ਦੌਰਾਨ ਨਸਲੀ ਟਿੱਪਣੀ ਵੀ ਕੀਤੀ ਗਈ। ਕੁੱਟਮਾਰ ਕਰਨ ਵਾਲਿਆਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਸਿੱਖ ਡਰਾਈਵਰ ਨੂੰ ਗੱਡੀ ’ਚ ਲਿਜਾਣ ਲਈ ਕਹਿ ਰਹੇ ਸਨ। ਇਸ ਦੌਰਾਨ ਜਦ ਡਰਾਈਵਰ ਨੇ ਲਾਈਨ ਮੁਤਾਬਕ ਅਗਲੀ ਟੈਕਸੀ ’ਚ ਜਾਣ ਲਈ ਕਿਹਾ ਤਾਂ ਉਹ ਉਨ੍ਹਾਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਡਰਾਈਵਰ ਦੀ ਪਛਾਣ ਬਾਰੇ ਨਸਲੀ ਟਿੱਪਣੀਆਂ ਕਰਨ ਮਗਰੋਂ ਨੌਜਵਾਨ ਡਰਾਈਵਰ ਦੀ ਦਸਤਾਰ ਲਾਹ ਦਿੱਤੀ ਤੇ ਕੁੱਟਮਾਰ ਕੀਤੀ