ਆਰਕੈਸਟਰ ਵਾਲਿਆਂ ਨੇ ਕੀਤਾ ਸੀ ਡਾਂਸਰ ਦਾ ਕਤਲ ,ਜਾਣੋ ਪੂਰਾ ਮਾਮਲਾ….!

213
views

ਬੀਤੇ ਦਿਨੀ ਹੀ ਬਠਿੰਡਾ ‘ਚ ਇੱਕ ਲੜਕੀ ਦੀ ਸਿਰ ਕੱਟ ਲਾਸ਼ ਮਿਲਣ ਨਾਲ, ਸਾਰੇ ਇਲਾਕੇ ‘ਚ ਦਹਿਸ਼ਤ ਦਾ ਮਹੌਲ ਸੀ, ਜਿਸ ਕਾਰਨ ਦੀ ਤਫਤੀਸ਼ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਆਰਕੈਸਟਰਾ ਗਰੁੱਪ ਵਾਲਿਆਂ ਨੇ ਹੀ ਸਪਨਾ ਦਾ ਕਤਲ ਕੀਤਾ ਸੀ, ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸਪਨਾ ਦੇ ਕਤਲ ‘ਚ ਤਿੰਨ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਸਾਰੇ ਆਰਕੈਸਟਰਾ ਦਾ ਕੰਮ ਕਰਦੇ ਹਨ, ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਪੈਸਿਆਂ ਦੀ ਲੈਣ ਦੇਣ ਕਰਕੇ ਲੜਾਈ ਹੋ ਗਈ ਸੀ, ਜਿਸ ਦੇ ਚੱਲਦਿਆਂ ਉਹਨਾਂ ਨੇ ਸਪਨਾ ਦਾ ਕਤਲ ਕਰ ਦਿੱਤਾ, ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਹਨਾਂ ਨੇ ਸਪਨਾ ਦਾ ਸਿਰ ਧੜ ਤੋਂ ਵੱਖ ਕੀਤਾ, ਸਪਨਾ ਦੇ ਪਿਤਾ ਰੇਸ਼ਮ ਦਾ ਕਹਿਣਾ ਹੈ ਕਿ ਉਸ ਦੀ ਧੀ ਨੂੰ ਕੁਝ ਸਮੇਂ ਪਹਿਲਾਂ ਪੂਜਾ ਨਾਂ ਦੀ ਔਰਤ ਘਰੋਂ ਲੈ ਗਈ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਸੇ ਨੇ ਹੀ ਸਪਨਾ ਨੂੰ ਨਸ਼ੇ ਦਾ ਆਦੀ ਬਣਾਇਆ ਤੇ ਉਸ ਨੂੰ ਗ਼ਲਤ ਕੰਮਾਂ ਵਿੱਚ ਵੀ ਭੇਜਦੇ ਸੀ। ਉਨ੍ਹਾਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ।’