ਆਪ ਸਭ ਨੂੰ 13 ਅਪ੍ਰੈਲ ਵਿਸਾਖੀ/ਖਾਲਸਾ ਪੰਥ ਸਾਜਨਾ ਦਿਵਸ ਦੀਆ ਮੁਬਾਰਕਾ ਜੀ….!

258
views

ਵਿਸਾਖੀ ਨਾਮ,ਵਿਸਾਖ ਤੋ ਬਣਿਆ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਸਰਦੀਆਂ ਦੀ ਫਸਲ ਕੱਟਣ ਤੋ ਬਾਅਦ ਨਵੇ ਸਾਲ ਦੀਆਂ ਖੁਸੀਆਂ ਮਨਾੳੁਦੇ ਹਨ। ਇਸ ਲਈ ਵਿਸਾਖੀ ਪੰਜਾਬ ਦਾ ਵੱਡਾ ਤਿਉਹਾਰ ਹੈ। ਇਹ ਖਰੀਫ ਦੀ ਫਸਲ ਦੇ ਪਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਜਿਵੇਂ ਕਿ ਤਹਾਨੂੰ ਪਤਾ ਹੀ ਹੈ ਕਿ ਵਿਸਾਖੀ ਦਾ ਤਿਉਹਾਰ ਹੈ ਤੇ ਵਿਸਾਖੀ ਦੇ ਤਿਉਹਾਰ ਦੀ ਸਿੱਖ ਸਿੱਖ ਕੌਮ ਖਾਸ ਮਹੱਤਤਾ ਹੈ, ਇਸੇ ਦਿਨ ੧੩ ਅਪ੍ਰੈਲ,1699 ਨੂੰ ਦਸਵੇ ਪਾਤਸਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ। ੧੬੯੯ ਈ ਨੂੰ ਵਿਸਾਖੀ ਮੋਕੇ ਕੇਸਗੜ੍ਹ ਵਿਖੇ ਇਕ ਭਾਰੀ ਦੀਵਾਨ ਸਜ ਗਿਆ। ਕੀਰਤਨ ਉਪਰੰਤ ਗੁਰੂ ਜੀ ਨੇ ਆਪਣੀ ਕ੍ਰਿਪਾਨ ਮਿਆਨ ਤੋਂ ਕੱਢ ਕੇ ਗਰਜ ਕੇ ਕਿਹਾ ਕੋਈ ਹੈ ਜੋ ਗੁਰੂ ਸਾਹਿਬਾਨ ਦੇ ਆਸ਼ਿਆ, ਨਿਸ਼ਾਨਿਆ ਲਈ ਜਾਨ ਵਾਰਨ ਲਈ ਤਿਆਰ ਹੋਵੇ। ਇਹ ਸੁਣ ਕੇ ਚਾਰੇ ਪਾਸੇ ਚੁੱਪ ਛਾ ਗਈ। ਤੀਜੀ ਵਾਰ ਅਵਾਜ ਦੇਣ ਤੇ ਲਾਹੌਰ ਦੇ ਭਾਈ ਦਇਆ ਰਾਮ ਨੇ ਸੀਸ ਭੇਟ ਕੀਤਾ। ਗੁਰੁ ਜੀ ਉਸ ਨੂੰ ਇੱਕ ਤਬੂੰ ‘ਚ ਲੈ ਗਏ ਤੇ ਖੂਨ ਨਾਲ ਭਰੀ ਕ੍ਰਿਪਾਨ ਗੁਰੂ ਜੀ ਨੇ ਫਿਰ ਲਹਿਰਾਈ ਤੇ ਫਿਰ ਸੀਸ ਦੀ ਮੰਗ ਕੀਤੀ ਤਾਂ ਭਾਈ ਧਰਮ ਦਾਸ ਜੀ ਆਏ, ਤੀਜੀ ਵਾਰ ਹਿੰਮਤ ਰਾਏ ਚੋਥੀ ਵਾਰ ਮੋਹਕਮ ਚੰਦ ਅਤੇ ਪੰਜਵੀਂ ਵਾਰ ਭਾਈ ਸਾਹਿਬ ਚੰਦ ਨੇ ਸੀਸ ਭੇਟ ਕੀਤੇ , ਗੁਰੂ ਜੀ ਉਹਨਾਂ ਪੰਜਾਂ ਨੂੰ ਪੁਸ਼ਾਕ ਪਹਿਨਾ ਕੇ ਤੰਬੂ ‘ਚੋਂ ਬਾਹਰ ਲੈ ਆਏ ਤੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ,