ਅੰਮ੍ਰਿਤਸਰ ‘ਚ ਮੀਂਹ ਕਾਰਨ ਮਾਲ ਰੋਡ ‘ਤੇ ਮੁੜ ਤੋਂ ਪਿਆ ਟੋਇਆ,ਖੁੱਲ੍ਹੀ ਪ੍ਰਸ਼ਾਸਨ ਦੀ ਪੋਲ…!

172
views

ਅੰਮ੍ਰਿਤਸਰ ‘ਚ ਮੀਂਹ ਕਾਰਨ ਮਾਲ ਰੋਡ ‘ਤੇ ਮੁੜ ਤੋਂ ਪਿਆ ਟੋਇਆ,ਖੁੱਲ੍ਹੀ ਪ੍ਰਸ਼ਾਸਨ ਦੀ ਪੋਲ, ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ, ਪਰ ਉੱਥੇ ਹੀ ਅੰਮ੍ਰਿਤਸਰ ‘ਚ ਮੀਂਹ ਪੈਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉੱਥ ਹੀ ਇਸ ਮੀਂਹ ਕਾਰਨ ਮਾਲ ਰੋਡ ‘ਤੇ ਮੁੜ ਤੋਂ ਸੜਕ ‘ਚ ਵੱਡਾ ਟੋਇਆ ਪੈ ਗਿਆ। ਜਿਸ ਕਾਰਨ ਪੂਰੀ ਸੜਕ ਪੂਰੀ ਤਰ੍ਹਾਂ ਧਸ ਗਈ।ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਵੀ ਇਸੇ ਥਾਂ ‘ਤੇ ਵੱਡਾ ਪਾੜ ਪਿਆ ਸੀ ਤੇ 10 ਮਹੀਨੇ ਬਾਅਦ ਕੁਝ ਦੇਰ ਪਹਿਲਾਂ ਇਸ ਸੜਕ ਦੀ ਮੁਰੰਮਤ ਕੀਤੀ ਗਈ ਸੀ। ਪਰ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਦੀ ਪੋਲ ਖੁੱਲ ਗਈ ਹੈ।