ਅਮਰੀਕਾ ‘ਚ ਪੰਜਾਬੀ ਤੋਂ 5 ਮਿਲੀਅਨ ਡਾਲਰ ਦਾ ਨਸ਼ੀਲਾ ਪਦਰਾਥ ਬਰਾਮਦ ,

215
views

ਅਮਰੀਕਾ ‘ਚ ਪੰਜਾਬੀ ਤੋਂ ੫ ਮਿਲੀਅਨ ਡਾਲਰ ਦਾ ਨਸ਼ੀਲਾ ਪਦਰਾਥ ਬਰਾਮਦ ,ਜਿੱਥੇ ਪੰਜਾਬੀ ਨੇ ਦੇਸ਼ ਵਿਦੇਸ਼ ਵਿੱਚ ਅਾਪਣੀ ਮਿਹਨਤ ਸਦਕਾ ਕਾਮਜਾਬੀ ਦੇ ਝੰਡੇ ਗੱਡੇ ਨੇ ੳੁੱਥੇ ਹੀ ਕੁਝ ਕੁ ਅਜਿਹੇ ਲੋਕ ਵੀ ਹਨ ਜਿਹਨਾਂ ਨੇ ਪੰਜਾਬੀਅਤ ਦਾ ਸਿਰ ਨੀਵਾਂ ਕੀਤਾ ਹੋੲਿਅਾ ਹੈ, ਅਜਿਹਾ ਹੀ ੲਿੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਅਾੲਿਅਾ ਹੈ, ਜਿੱਥੇ ਕਿ ੲਿੱਕ ਪੰਜਾਬੀ ਨੌਜਵਾਨ ਤੋਂ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਹੋੲਿਅਾ ਹੈ, ਜਿਸ ਦੀ ਪਛਾਣ 22 ਸਾਲਾ ਰਵਿੰਦਰ ਸਿੰਘ ਕਲੇਰ ਵਜੋਂ ਕੀਤੀ ਗਈ ਹੈ।ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਇਸ ਕੋਲੋਂ ਲਗਭਗ 5 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਸਵੇਰੇ 10.30 ਵਜੇ ਕੈਲੀਫੋਰਨੀਆ ਦੇ ਬੇਕਰਸਫੀਲਡ ਤੋਂ ਰਵਿੰਦਰ ਸਿੰਘ ਨੂੰ ਉਸ ਸਮੇਂ ਹਿਰਾਸਤ ‘ਚ ਲਿਆ ਗਿਆ ਜਦ ਉਹ ਸੈਮੀ ਟਰੱਕ ਰਾਹੀਂ ਓਹੀਓ ਜਾ ਰਿਹਾ ਸੀ। ਪੁਲਿਸ ਅਧਿਕਾਰੀਅਾਂ ਨੇ ਜਦੋਂ ਰਵਿੰਦਰ ਦੇ ਟਰੱਕ ਦੀ ਤਲਾਸ਼ੀ ਲੲੀ ਤਾਂ ੳੁਹਨਾਂ ਨੂੰ ਟਰੱਕ ਵਿੱਚੋਂ ਭਾਰੀ ਮਾਤਰਾਂ ਵਿੱਚ ਨਸ਼ੀਲਾ ਪਦਾਰਥ ਮਿਲਿਅਾ , ਅਧਿਕਾਰੀਆਂ ਨੇ ਦੱਸਿਆ ਕਿ ਉਸ ਕੋਲੋਂ 220 ਪੌਂਡ ਕੋਕੀਨ ਅਤੇ 65 ਪੌਂਡ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਸ ਵਲੋਂ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।ਰਵਿੰਦਰ ‘ਤੇ ਨਸ਼ੀਲੇ ਪਦਾਰਥ ਰੱਖਣ ਅਤੇ ਇਨ੍ਹਾਂ ਦੀ ਤਸਕਰੀ ਕਰਨ ਦੇ ਦੋਸ਼ ਲੱਗੇ ਹਨ। ਉਸ ਨੇ ਐਲੂਮੀਨੀਅਮ ਦੇ ਕਰੇਟਾਂ ‘ਚ ਨਸ਼ੀਲੇ ਪਦਾਰਥਾਂ ਨੂੰ ਛੁਪਾ ਕੇ ਰੱਖਿਆ ਹੋਇਆ ਸੀ। ਅਮਰੀਕਾ ‘ਚ ਪੰਜਾਬੀ ਤੋਂ 5 ਮਿਲੀਅਨ ਡਾਲਰ ਦਾ ਨਸ਼ੀਲਾ ਪਦਰਾਥ ਬਰਾਮਦ