ਅਮਰੀਕਾ ‘ਚ ਪੰਜਾਬੀ ਗੱਭਰੂ ਨੇ ਕਰਵਾਈ ਬੱਲੇ-ਬੱਲੇ, ਹੋਇਆ ਪੁਲਿਸ ‘ਚ ਭਰਤੀ

227
views

ਅਮਰੀਕਾ ‘ਚ ਪੰਜਾਬੀ ਗੱਭਰੂ ਨੇ ਕਰਵਾਈ ਬੱਲੇ-ਬੱਲੇ, ਹੋਇਆ ਪੁਲਿਸ ‘ਚ ਭਰਤੀ..
ਕਹਿੰਦੇ ਹਨ ਕਿ ਪੰਜਾਬੀ ਜਿੱਥੇ ਵੀ ਜਾਦੇ ਹਨ ਆਪਣੀ ਮਿਹਨਤ ਤੇ ਲਗਨ ਨਾਲ ਕਾਮਜਾਬ ਜਰੂਰ ਹੁੰਦੇ ਹਨ ਤੇ ਬਹਤੇ ਪੰਜਾਬੀਆਂ ਨੇ ਵਿਦੇਸ਼ ਵਿੱਚ ਵੀ ਆਪਣੀ ਮਿਹਨਤ ਤੇ ਲਗਨ ਸਦਕਾ ਆਪਣੀ ਜਿੱਤ ਦੇ ਝੰਡੇ ਗੱਡੇ ਹਨ, ਅਜਿਹਾ ਹੀ ਕੁਝ ਨਕੋਦਰ ਦੇ ਪਿੰਡ ਉੱਘੀ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਕਰਕੇ ਦਿਖਾਈਆ ਹੈ। ਤਹਾਨੂੰ ਦੱਸ ਦਾਇਏ ਕਿ ਇੰਡੀਆਨਾ ਮੈਟਰੋਪੋਲੀਟਨ ਪੁਲਸ ‘ਚ ਭਰਤੀ ਹੋਣ ਵਾਲਾ ਪਹਿਲਾ ਪੰਜਾਬੀ ਹੈ।

PIc Source : Amritpal’s wall

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਅੰਮ੍ਰਿਤਪਾਲ ਨੇ ਉੱਥੇ ਜਾ ਕੇ ਕੰਮ ਕੀਤਾ ਫਿਰ ਉਸ ਨੇ ਪੁਲਸ ‘ਚ ਭਾਰਤੀ ਹੋਣ ਦੀ ਟ੍ਰੇਨਿੰਗ ਲਈ ਤੇ ਫਿਰ ਟੈਸਟ ਪਾਸ ਕੀਤਾ। ਅੰਮ੍ਰਿਤਪਾਲ ਦੀ ਇਸ ਉਪਲੱਬਧੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਪਿੰਡ ‘ਚ ਖੁਸ਼ੀ ਦਾ ਮਹੌਲ ਹੈ ਤੇ ਉਹਨਾਂ ਦੇ ਘਰ ਵਧਾਈ ਦੇਣ ਵਾਲਿਆਂ ਤਾਂਤਾ ਲੱਗਾ ਹੋਇਆ ਹੈ