ਅਮਰੀਕਾ ‘ਚ ਜਨਮੇ ਪ੍ਰਵਾਸੀਆਂ ਨੂੰ ਨਾ ਮਿਲੇ ਨਾਗਰਿਕਤਾ: ਟਰੰਪ

201
views

ਅਮਰੀਕਾ ‘ਚ ਜਨਮੇ ਵਿਅਕਤੀ ਨੂੰ ਨਹੀ ਮਿਲੇਗੀ ਅਮਰੀਕੀ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਹ ਹੁਕਮ ਦੇਣਾ ਚਾਹੁੰਦੇ ਹਨ ਕਿ ਗੈਰ-ਅਮਰੀਕੀ ਨਾਗਰਿਕਾਂ ਜਾਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ‘ਚ ਜਨਮੇ ਬੱਚਿਆਂ ਦੇ ਨਾਗਰਿਕਤਾ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕੀਤਾ ਜਾਵੇ, ੳੁਹਨਾਂ ਨੇ ੲਿਸ ਸਖਤ ੲਿਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਨਵੇਂ ਸਿਰੇ ਤੋਂ ਵਧਦੇ ਦਬਾਅ ਦੇ ਵਿਚਾਲੇ ‘ਐਕਸਯੋਸ ਆਨ ਐੱਚਬੀਓ’ ‘ਤੇ ਰਾਸ਼ਟਰਪਤੀ ਦੀ ਇਹ ਟਿੱਪਣੀ ਆਈ ਹੈ। ਜਨਮ ਦੇ ਆਧਾਰ ‘ਤੇ ਮਿਲੀ ਨਾਗਰਿਕਤਾ ਨੂੰ ਖਤਮ ਕਰਨ ਦੇ ਮੁੱਦੇ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਜਾ ਸਕਦੀ ਹੈਇਸ ‘ਚ ਸੰਵਿਧਾਨ ਦਾ ਸੋਧ ਨੂੰ ਬਦਲਣ ਦੀ ਰਾਸ਼ਟਰਪਤੀ ਦੀ ਇਕ ਪੱਖੀ ਸਮਰਥਾ ‘ਤੇ ਸਵਾਲ ਖੜ੍ਹੇ ਹੋ ਸਕਦੇ ਹਨ। ਅਮਰੀਕੀ ਸੰਵਿਧਾਨ ਦਾ 14ਵੀਂ ਸੋਧ ਅਮਰੀਕਾ ‘ਚ ਜਨਮੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇ ਅਧਿਕਾਰ ਦੀ ਗਾਰੰਟੀ ਦਿੰਦਾ ਹੈ। ਅਜਿਹੇ ਕਿਸੇ ਕਾਰਜਕਾਰੀ ਹੁਕਮ ਦੀ ਜਾਇਜ਼ਤਾ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ ਕਿ ਵਾਈਟ ਹਾਊਸ ਦੇ ਵਕੀਲ ਇਸ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਹਿ ਰਹੇ ਹਨਕਿ ਮੈਂ ਇਸ ਨੂੰ ਕਰ ਸਕਦਾ ਹਾਂ, ਸਿਰਫ ਇਕ ਕਾਰਜਕਾਰੀ ਹੁਕਮ ਨਾਲ। ਉਨ੍ਹਾਂ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੀ ਤੇਜ਼ੀ ਨਾਲ ਉਹ ਕਾਰਜਕਾਰੀ ਹੁਕਮ ‘ਤੇ ਕਾਰਵਾਈ ਕਰਨਗੇ। ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਨਵੀਅਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ