ਅਮਨ-ਸ਼ਾਂਤੀ ਲਈ ਦੋਹਾਂ ਨੇ ਕੀਤੀ ਦੁਆ, ਪਾਕਿ ਲੜਕੀ ਕਿਰਨ ਨੇ ਹਰਿਆਣਾ ਦੇ ਪਰਵਿੰਦਰ ਨਾਲ ਲਈਆਂ ਲਾਵਾਂ….!

324
views

ਭਾਰਤ ਅਤੇ ਪਾਕਿਸਤਾਨ ਵਿਚਕਾਰ ਜਿੱਥੇ ਦੂਰੀਆਂ ਵੱਧ ਰਹੀਆਂ ਹਨ ਉੱਥੇ ਹੀ ਪਿਆਰ ਦੀ ਮਿਸਾਲ ਦਿੰਦੇ ਹੋਏ ਪਾਕਿਸਤਾਨ ਦੀ ਰਹਿਣ ਵਾਲੀ ਕਿਰਨ ਤੇ ਹਰਿਆਣਾ ਦੇ ਪਰਵਿੰਦਰ ਦੇ ਆਨੰਦ ਕਾਰਜ ਅੱਜ ਪਟਿਆਲਾ ਦੇ ਖੇਲ੍ਹ ਸਾਹਿਬ ਗੁਰਦਵਾਰੇ ਵਿਖੇ ਹੋਏ ਹਨ। ਇਸ ਮੌਕੇ ਦੋਵਾਂ ਨੇ ਦੋਵੇਂ ਦੇਸ਼ਾਂ ‘ਚ ਅਮਨ ਤੇ ਸ਼ਾਂਤੀ ਲਈ ਦੁਆ ਵੀ ਕੀਤੀ। ੳੁੱਥੇ ਹੀ ਭਾਰਤ-ਪਾਕਿ ਦੇ ਵਿੱਚਲੀ ਤਕਰਾਰ ਨੂੰ ਖਤਮ ਕਰਨ ਲੲੀ ੲਿੱਕ ਅਜਿਹਾ ੳੁਪਰਾਲਾ ਕੀਤਾ ਜਾ ਰਿਹਾ ਹੈ, ਜਿਸ ਨੂੰ ਤੁਸੀ ਸਾਰੇ ਸਲਾਮ ਕਰੋਗੇ, ਬਹੁਤ ਸਾਰੇ ਲੋਕ ਇਸ ਕਦਮ ਦੀਆਂ ਤਾਰੀਫਾਂ ਵੀ ਕਰ ਰਹੇ ਹਨ ਅਤੇ ਤਨਾਅ ਵਿਚ ਸ਼ਾਂਤੀ ਦਾ ਸੁਨੇਹਾ ਦੇਣ ਲਈ ਮਿਸਾਲ ਵੀ ਦੇ ਰਹੇ ਹਨ। ਅੰਬਾਲਾ ਕੈਂਟ ਦੇ ਕੋਲ ਪੀਪਲਾ ਪਿੰਡ ਨਿਵਾਸੀ ਪਰਵਿੰਦਰ ਸਿੰਘ ਦਾ ਵਿਆਹ ਸੁਰਜੀਤ ਕਿਰਨ ਨਾਲ ਹੋਣਾ ਤੈਅ ਹੋਇਆ ਹੈ। 2014 ਵਿਚ ਕਿਰਨ ਭਾਰਤ ਆਈ ਸੀ ਤੱਦ ਦੋਨੋਂ ਪਹਿਲੀ ਵਾਰ ਮਿਲੇ ਸੀ। ਪਰਵਿੰਦਰ ਪ੍ਰਾਇਵੇਟ ਸੈਕਟਰ ‘ਚ ਨੌਕਰੀ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਰਨ ਦਾ ਪਰਵਾਰ ਵੰਡ ਦੇ ਦੌਰਾਨ ਪਾਕਿਸਤਾਨ ਚਲਾ ਗਿਆ ਸੀ। ਉਹ ਹੁਣ ਪਾਕਿਸਤਾਨ ਦੇ ਸਿਆਲਕੋਟ ਦੇ ਵਾਨ ਪਿੰਡ ਵਿਚ ਰਹਿੰਦੇ ਹਨ।ਇਸ ਤੋਂ ਪਹਿਲਾਂ ਗੁਰਦਾਸਪੁਰ ਜਿਲ੍ਹੇ ਦੇ ਚੌਧਰੀ ਮਕਬੂਲ ਅਹਿਮਦ ਨੇ ਸੰਸਦ ‘ਤੇ ਹਮਲੇ ਤੋਂ ਬਾਅਦ 7 ਦਸੰਬਰ 2003 ਨੂੰ ਪਾਕਿਸਤਾਨੀ ਔਰਤ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਪਰਮਿੰਦਰ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਅਤੇ ਸਲਾਹ ਵੀ ਲਈ ਸੀ। ਮਕਬੂਲ ਨੇ ਦੱਸਿਆ, ਸਾਡਾ ਵਿਆਹ ਭਾਰਤੀ ਅਤੇ ਪਾਕਿਸਤਾਨ ਵਿਚ ਸੰਸਦ ‘ਤੇ ਹਮਲੇ ਤੋਂ ਬਾਅਦ ਹੋਣ ਵਾਲੀ ਪਹਿਲੀ ਵਿਆਹ ਸੀ