ਅਨਮੋਲ ਗਗਨ ਮਾਨ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਲਿਆ ਲੰਮੇ ਹੱਥੀਂ…!

323
views

ਫਤਿਹਵੀਰ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਲੋਕੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਲਾਹਨਤਾਂ ਪਾ ਰਹੇ ਹਨ, ਉੱਥੇ ਹੀ ਪਾਲੀਵੱਡ ਸਿਤਾਰੇ ਵੀ ਫਤਿਹਵੀਰ ਦੀ ਮੌਤ ਤੋਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਬੋਲ ਰਹੇ ਹਨ। ਉੱਥੇ ਹੀ ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਗ੍ਰਾਮ ਪੇਜ਼ ਤੇ ਇੱਕ ਵੀਡਿਓ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਸਰਕਾਰ ਤੇ ਰਾਜਨੀਤੀ ਪਾਰਟੀਆਂ ਨੂੰ ਖੂਬ ਲਾਹਨਤਾਂ ਪਾਈਆਂ ਹਨ। ਵੀਡਿਓ ਵਿੱਚ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ” ਲੋਕਾਂ ਦੀਆਂ ਬਣਾਈਆਂ ਸਰਕਾਰਾਂ ਵਲੋਂ ਵੀ ਲੋਕਾਂ ਨੂੰ ਕੋਈ ਸੂਹਲਤ ਨਹੀਂ ਮਿਲਦੀ।ਜੇਕਰ ਸਰਕਾਰ ਪੂਰੀ ਟੈਕਨੋਲਜੀ ਨਾਲ ਫਤਿਹਵੀਰ ਨੂੰ ਬਾਹਰ ਕੱਢਦੇ ਤਾਂ ਸ਼ਾਇਦ ਉਹ ਬੱਚ ਜਾਂਦਾ। ਅਸੀਂ ਪੰਜਾਬ ਦੇ ਲੋਕ ਇੰਨੇ ਕਮਲੇ ਹੋ ਗਏ ਹਾਂ ਅਸੀਂ ਹਰ ਸਾਲ ਮੂਰਖ ਬਣਦੇ ਹਾਂ ਅਤੇ ਸਰਕਾਰ ਸਾਨੂੰ ਮੂਰਖ ਬਣਾਉਂਦੀ ਹੈ। ਅਸੀਂ ਲੋਕ ਵੀ 1500-2000 ਰੁਪਏ ‘ਚ ਆਪਣੀ ਵੋਟ ਵੇਚ ਕੇ ਇਨ੍ਹਾਂ ਲੋਕਾਂ ਦੀ ਸਰਕਾਰ ਬਣਾਉਂਦੇ ਹਾਂ ਅਤੇ 2000 ਪਿੱਛੇ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਪੂਰੇ 5 ਸਾਲ ਲਈ ਦਾਅ ‘ਤੇ ਲਾ ਦਿੰਦੇ ਹੋ। ਫਤਿਹਵੀਰ ਨੂੰ ਬਾਹਰ ਕੱਢਣ ਵਾਲੀ ਟੀਮ ਵੀ ਐਕਸਪੈਰੀਮੈਂਟ ਕਰ ਰਹੀ ਸੀ ਅਤੇ ਕਰੈਡਿਟ ਲੈਣ ਪਿੱਛੇ ਭੱਜ ਰਹੀ ਸੀ।ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ

 

View this post on Instagram

 

A post shared by Anmol Gagan Maan (@anmolgaganmaanofficial) on