ਅਦਾਲਤ ਵੱਲੋਂ ਸਿਰਮਜੀਤ ਸਿੰਘ ਬੈਂਸ ਨੂੰ ਵੱਡਾ ਝਟਕਾ …

193
views

ਬੀਤੇ ਦਿਨੀ ਗੁਰਦਾਸਪੁਰ ਦੇ ਡਿਪਟੀ ਕਮੀਸ਼ਨਰ ਨਾਲ ਡਿਊਟੀ ਦੌਰਾਨ ਬੋਲੇ ਗਏ ਅਪਸ਼ਬਦਾਂ ਦੇ ਮਾਮਲੇ ‘ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੁੱਠੇ ਫਸ ਗਏ ਹਨ, ਉਹਨਾਂ ਦੀ ਮੁਸ਼ਕਿਲਾਂ ਹੌਰ ਵੱਧ ਗਈਆਂ ਹਨ, ਉਹਨਾਂ ਨੇ ਆਪਣੀ ਜ਼ਮਾਨਤ ਦੀ ਅਰਜ਼ੀ ਲਾਈ ਹੋਈ ਸੀ, ਜਿਸ ਨੂੰ ਐਡੀਸ਼ਨਲ ਜੱਜ ਵੱਲੋਂ ਬੈਂਸ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ।ਇਸ ਸਬੰਧੀ ਜਿਲ੍ਹਾ ਜ਼ਿਲ੍ਹਾ ਅਟਾਰਨੀ ਏ,ਐਸ.ਸੰਧੂ ਨੇ ਦੱਸਿਆ ਕਿ ਬੀਤੀ ੧੨ ਸਤੰਬਰ ਨੂੰ ਵਿਧਾਇਕ ਬੈਂਸ ਦੀ ਅਰਜ਼ੀ ਦੇ ਮਾਮਲੇ ਤੇ ਬਹਿਸ ਹੋਈ ਸੀ, ਜਿਸ ਨੂੰ ਮਾਣਯੋਗ ਅਦਾਲਤ ਵੱਲੋਂ ਫੈਸਲਾ ਰਾਖਵਾਂ ਰੱਖਿਆ ਗਿਆ ਸੀ।

Image Source: Simarjeet Singh Bains Facebook

ਜਿਸ ਤੇ ਕੱਲ ਕਾਰਵਾਈ ਕੀਤੀ ਗਈ ਤੇ ਬੈਂਸ ਦੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ਼ ਕਰ ਦਿੱਤਾ ਗਿਆ, ਦੱਸ ਦਾਇਏ ਕਿ ਇਸ ਮਾਮਲੇ ‘ਚ ਬੈਂਸ ਖਿਲਾਫ ਐਫ ਆਈ ਆਰ ਦਰਜ਼ ਕੀਤੀ ਗਈ ਸੀ, ਉਹਨਾਂ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ‘ਚ ਜ਼ਮਾਨਤ ਲਈ ਅਰਜ਼ੀ ਲਾਈ ਸੀ, ਇਸ ਅਰਜ਼ੀ ਤੇ ਸਣਵਾਈ ਕਰਦੇ ਹੋਏ ਅਦਾਲਤ ਨੇ ਬੈਂਸ ਦੀ ਅਰਜ਼ੀ ਨੂੰ ਖਾਰਜ਼ ਕਰ ਦਿੱਤਾ ਹੈ। ਦੱਸ ਦਾਇਏ ਕਿ ਪਿਛਲੇ ਦਿਨੀ ਬਟਾਲਾ ਪਟਾਕਿਆਂ ਦੀ ਫੈਕਟਰੀ ‘ਚ ਹੋਏ ਬਲਾਸਟ ਤੋਂ ਬਾਅਦ ਇਕ ਪਰਿਵਾਰ ਨੂੰ ਮ੍ਰੀਤਕ ਦੀ ਲਾਸ਼ ਨਾ ਮਿਲਣ ਕਾਰਨ ਵਿਧਾਇਕ ਬੈਂਸ ਵੱਲੋਂ ਡੀਸੀ ਤੋਂ ਸਵਾਲ ਜਵਾਬ ਕੀਤੇ ਸੀ ਤੇ ਉਹਨਾ ਦੀ ਵੀਡੀਓ ਸ਼ੋਸਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਸੀ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ, ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ