ਪੰਜਾਬ ਸਰਕਾਰ ਦਾ ਤੋਹਫਾ:- SC/BC ਵਰਗ ਦਾ 50 ਹਜ਼ਾਰ ਤਕ ਦਾ ਕਰਜ਼ਾ ਮੁਆਫ

446
views

ਪੰਜਾਬ ਸਰਕਾਰ ਦਾ ਤੋਹਫਾਃ- SC/BC ਵਰਗ ਦਾ 50 ਹਜ਼ਾਰ ਤਕ ਦਾ ਕਰਜ਼ਾ ਮੁਆਫ
ਪੰਜਾਬ ਸਰਕਾਰ ਨੇ ਪੇਸ਼ ਕੀਤਾ ਅਜਿਹਾ ਤੋਹਫਾ ਜਿਸ ਨਾਲ SC/BC ਵਰਗ ਨੂੰ ਫਾੲਿਦਾ ਮਿਲੇਗਾ ਤੇ ਜਿੱਥੇ ਪਹਿਲਾਂ ਤੋਂ ਹੀ ਕੈਪਟਨ ਸਰਕਾਰ ਦਾ ਅਾਮ ਜਨਤਾ ਨਾਲ ੲਿੱਕ ਵਾਧਾ ਕੀਤਾ ਸੀ ਕਿ ੳੁਹ ਕਰਜ਼ਾ ਮਾਫ ਕਰੇ ਗੲੀ ੳੁੱਥੇ ਹੀ ਅੱਜ ੳੁਹਨਾਂ ਲੋਕਾਂ ਲੲੀ ੲਿੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਕਿ ਕੈਪਟਨ ਸਰਕਾਰ SC/BC ਕੈਟੇਗਰੀ ਦੇ ਲੋਕਾਂ ਦਾ 50 ਹਜ਼ਾਰ ਰੁਪਏ ਤਕ ਦਾ ਕਰਜ਼ਾ ਮੁਆਫ ਕਰੇਗੀ। ਇਹ ਕੁੱਲ ਰਕਮ 46 ਕਰੋੜ ਰੁਪਏ ਦੀ ਹੋਏਗੀ।ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀਰਵਾਰ ਨੂੰ ਪਿੰਡ ਨੌਸ਼ਿਹਰਾ ਪੰਨੂਆਂ ਵਿੱਚ ਇਸ ਕਰਜ਼ਾ ਮੁਆਫੀ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਰੱਖੇ ਸਮਾਗਮ ਵਿੱਚ ਇਹ ਜਾਣਕਾਰੀ ਦਿੱਤੀ। ਸਮਾਗਮ ਵਿੱਚ ਸਕੀਮ ਦੀ ਸ਼ੁਰੂਆਤ ਮੌਕੇ ਧਰਮਸੋਤ ਨੇ ਪੱਟੀ ਹਲਕੇ ਵਿੱਚ ਐਸਸੀ ਕੈਟੇਗਰੀ ਦੇ 159 ਤੇ ਬੀਸੀ ਸ਼੍ਰੇਣੀ ਦੇ 23 ਪਰਿਵਾਰਾਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਸੌਂਪੇ। ਇਸ ਸਕੀਮ ਦਾ ਫਾਇਦਾ ਛੋਟੇ ਕੰਮਾਂ ਲਈ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਤੇ ਵਿੱਚ ਨਿਗਮ ਤੋਂ ਕਰਜ਼ਾ ਲੈਣ ਵਾਲਿਆਂ ਨੂੰ ਮਿਲੇਗਾ।ਇਨ੍ਹਾਂ ਵਿੱਚੋਂ 90 ਫੀਸਦੀ ਕਰਜ਼ੇ 15 ਤੋਂ 20 ਸਾਲ ਪੁਰਾਣੇ ਹਨ।ਧਰਮਸੋਤ ਨੇ ਕਿਹਾ ਕਿ ਸਰਕਾਰ ਐਸਸੀ-ਬੀਸੀ ਸ਼੍ਰੇਣੀ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਹੈ । ਸਰਕਾਰ ਵੱਲੋਂ ਚੁੱਕੇ ੲਿਸ ਕਦਮ ਨਾਲ ਲੋਕਾਂ ਦੇ ਦਿਲਾਂ ਵਿੱਚ ਬਹੁਤ ਖੁਸ਼ੀ ਹੈ | ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ