ਜਦੋ ਇੱਕ ਗਰੀਬ ਬਾਪ ਦੇ ਮੁੰਡੇ ਨੇ ਸਿਰਫ IELTS ਦੀ ਫੀਸ ਬਚਾਉਣ ਲਈ ਲਾਏ 8 ਬੈਂਡ

358
views

ਦੋਸਤੋ ਅੱਜ ਅਸੀਂ ਤੁਹਾਨੂੰ ਇਕ ਗਰੀਬ ਮਾਂ ਪਿਓ ਦੇ ਮੁੰਡੇ ਦੀ ਸਾਚੀ ਕਹਾਣੀ ਦਾਸ ਰਹੇ ਹੈ ਜਿਸ ਨੇ ਆਪਣੀ IELTS ਦੀ ਫੀਸ ਬਚਾਉਣ ਲਈ 8 ਬੈਂਡ ਲਏ| ਗੱਲ ਹੈ ਹੁਸ਼ਿਆਰਪੁਰ ਦੇ ਨਾਲ ਲੱਗਦੇ ਇੱਕ ਪਿੰਡ ਦੀ ਜਿਥੇ ਇੱਕ ਮਿਹਨਤੀ ਪਰਿਵਾਰ ਰਹਿੰਦਾ ਸੀ | ਓਹਨਾ ਦਾ ਇੱਕ ਮੁੰਡਾ ਤੇ ਇੱਕ ਕੁੜੀ ਸਨ ਜੋ ਕਿ ਪੜਨ ਵਿੱਚ ਬਹੁਤ ਹੋਸ਼ਿਆਰ ਸਨ| ਮਾਂ ਪਿਓ ਨੇ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਇਮਾਨਦਾਰੀ ਦਾ ਪਾਠ ਪੜਾਉਣਾ ਸ਼ੁਰੂ ਕਰ ਕੀਤਾ ਸੀ, ਜਿਸ ਕਰਕੇ ਉਹ ਬਹੁਤ ਇਮਾਨਦਾਰ ਤੇ ਹੁਸ਼ਿਆਰ ਸਨ | ਮੁੰਡਾ 12 ਕਲਾਸ ਵਿੱਚ ਪੜ੍ਹ ਰਿਹਾ ਸੀ ਤੇ ਇੱਕ ਦਿਨ ਜਦੋ ਪੜ੍ਹ ਕੇ ਘਰ ਆ ਰਿਹਾ ਸੀ ਤਾ ਆਉਂਦੇ ਸਮੇ ਉਸ ਦੇਖਿਆ ਕਿ ਇੱਕ IELTS ਸੈਂਟਰ ਦੇ ਬਾਹਰ ਲਿਖਿਆ ਹੋਇਆਪੜ੍ਹਿਆ ਕਿ ਅਗਰ ਤੁਸੀ 8 ਬੈਂਡ ਤੋਂ ਅਪਰ ਲੈਂਦੇ ਹੋ ਤਾ ਸਾਡੇ ਵੱਲੋ IELTS ਦੀ ਫੀਸ ਤੁਹਾਨੂੰ ਵਾਪਿਸ ਕਰ ਦਿੱਤੀ ਜਾਵੇਗੀ | ਉਸ ਨੇ ਆ ਕੇ ਇਹ ਗੱਲ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਪਾਪਾ ਅਗਰ ਮੇਰੇ ਇੰਨੇ ਬੈਂਡ ਆ ਜਾਣਗੇ ਤਾ ਤੁਹਾਨੂੰ ਕੋਈ ਫੀਸ ਨਹੀਂ ਲਗੇਗੀ ਕਿ ਮੈਂ ਓਥੇ ਦਾਖਿਲਾ ਲੈ ਲਵਾ? ਸੈਂਟਰ ਵਾਲਿਆਂ ਨੇ ਤਾ ਇਹ ਗੱਲ ਬੱਸ ਆਪਣੇ ਗਾਹਕ ਬਣਾਉਣ ਨੂੰ ਕੀਤੀ ਸੀ ਕਿਉਂਕਿ ਓਹਨਾ ਨੂੰ ਵੀ ਪਤਾ ਸੀ ਕਿ ਇੰਨੇ ਬੈਂਡ ਲੈਣੇ ਕੋਈ “ਖਾਲਾ ਜੀ ਵਾਡਾ ਨਹੀਂ ਹੈ”| ਉਸ ਨੇ ਆਪਣੇ ਪਿਤਾ ਦੀ ਸਹਿਮਤੀ ਨਾਲ ਬਾਰਵੀ ਕਲਾਸ ਦੇ ਪੇਪਰ ਦੇਣ ਤੋਂ ਬਾਅਦ ਓਥੇ ਲੱਗਣ ਦਾ ਫੈਸਲਾ ਕਰ ਲਿਆ | ਹੁਣ ਉਸ ਨੇ ਪੇਪਰ ਖਤਮ ਕਰ ਕੇ IELTS ਸੈਂਟਰ ਜਾਣਾ ਸ਼ੁਰੂ ਕਰ ਦਿੱਤਾ ਤੇ ਦਿਨ ਰਾਤ ਪੜ੍ਹਦਾ ਰਹਿੰਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਅਗਰ ਉਸ ਦੇ ਬੈਂਡ ਨਾ ਆਏ ਤਾ ਉਸ ਦਾ ਗਰੀਬ ਪਿਤਾ ਇਹ ਪੈਸੇ ਕਿਥੋਂ ਦੇਵੇਗਾ ? ਇਸ ਵਿਚਕਾਰ ਉਸ ਦਾ ਬਾਰਵੀ ਦਾ ਨਤੀਜਾ ਆ ਗਿਆ ਤੇ ਉਹ ਆਪਣੀ ਕਲਾਸ ਚ ਪਹਿਲੇ ਨੰਬਰ ਤੇ ਆਇਆ ਸੀਜਦੋ ਉਸ ਦੇ IELTS ਦੇ ਮਾਸਟਰ ਨੂੰ ਇਸ ਗੱਲ ਦਾ ਪਤਾ ਲੱਗਾ ਤਾ ਮਾਸਟਰ ਨੇ ਉਸ ਨੂੰ ਆਪਣੇ ਕਮਰੇ ਚ ਬੁਲਾ ਕੇ ਕਿਹਾ ਅਗਰ ਉਸ ਦੇ ਇਸ ਪੇਪਰ ਚੋ ਚੰਗੇ ਬੈਂਡ ਆ ਗਏ ਤਾ ਉਸ ਨੂੰ ਬਾਹਰ ਜਾਂ ਵਿੱਚ ਸਕਾਲਰਸ਼ਿਪ ਵੀ ਮਿਲ ਸਕਦੀ ਹੈ |ਹੁਣ ਉਹ ਬਹੁਤ ਖੁਸ਼ ਹੋਇਆ ਤੇ ਹੋਰ ਮਿਹਨਤ ਕਰ ਕੇ ਪੜਨ ਲੱਗਾ | ਹੁਣ ਉਸ ਨੇ ਆਪਣੇ ਇਮਤਿਹਾਨ ਦੀ ਡੇਟ ਭਰ ਦਿੱਤੀ ਤੇ ਤੇ ਜਦੋ ਉਹ ਇਮਤਿਹਾਨ ਦੇ ਕੇ ਆਇਆ ਤੇ ਬਹੁਤ ਖੁਸ਼ ਸੀ ਉਸ ਨੂੰ ਲੱਗਦਾ ਸੀ ਕਿ ਉਸ ਦੇ ਚੰਗੇ ਬੈਂਡ ਆ ਜਾਣਗੇ | ਜਿਸ ਦਿਨ IELTS ਦੇ ਪੇਪਰ ਦਾ ਨਤੀਜਾ ਆਉਣਾ ਸੀ ਉਸ ਦਿਨ ਉਹ ਥੋੜਾ ਘਬਰਾਇਆ ਹੋਇਆ ਸੀ, ਉਸ ਨੂੰ ਇਹ ਨਹੀਂ ਕਿ ਉਸ ਦੇ ਬੈਂਡ ਘੱਟ ਆਉਣ ਤੇ ਕਿ ਹੋਵੇਗਾ ਉਸ ਨੂੰ ਬਸ ਇਹ ਟੈਨਸ਼ਨ ਸੀ ਕਿ ਅਗਰ ਬੈਂਡ 8 ਤੋਂ ਘੱਟ ਆ

ਤਾ ਉਸ ਦੇ ਪਿਤਾ ਨੂੰ ਉਸ ਦਾ ਪੂਰਾ ਖਰਚਾ ਕਰਨਾ ਹੋਵੇਗਾ |ਜਦੋ ਉਹ ਰੀਜਲਟ ਦੇਖਣ ਲਈ ਸੈਂਟਰ ਪੂਜਾ ਤਾ ਸਾਰੇ ਉਸ ਵਾਲ ਹੈਰਾਨੀ ਨਾਲ ਦੇਖ ਰਹੇ ਸੀ ਜਦੋ ਉਹ ਆਪਣੇ ਮਾਸਟਰ ਕੋਲ ਗਿਆ ਤੇ ਮਾਸਟਰ ਨੇ ਉਸ ਨੂੰ ਜੱਫੀ ਪਾ ਕੇ ਕਿਹਾ ਕਿ ਤੇਰੇ 8 ਬੈਂਡ ਆਏ ਆ ਇਹ ਸੁਨ ਕੇ ਉਸ ਨੂੰ ਚੇਨ ਆਇਆ ਕਿ ਹੁਣ ਉਸ ਦੇ ਪਿਤਾ ਨੂੰ ਪੈਸੇ ਨਹੀਂ ਦੇਣੇ ਪੈਣਗੇ | ਉਸ ਦੇ ਮਾਸਟਰ ਨੇ ਕਿਹਾ ਕਿ ਮੈਂ ਟਰਾਈ ਕਰਦਾ ਹਾਂ ਕਿ ਅਗਰ ਤੇਨੂੰ ਕੋਈ ਬਾਹਰ ਦਾ ਕਾਲਜ ਸਕਾਲਰਸ਼ਿਪ ਦੇ ਦੇਵੇ | ਹੁਣ ਉਸ ਨੇ ਪਿਤਾ ਨੂੰ ਪੂਰੀ ਗੱਲ ਦੱਸੀ ਤੇ ਉਸ ਨੇ ਮਾਂ ਬਾਪ ਬਹੁਤ ਖੁਸ਼ ਹੋਏ | ਇਸ ਨੂੰ ਕਹਿੰਦੇ ਨੇ ਮਿਹਨਤ, ਜੇ ਕੋਈ ਇਨਸਾਨ ਕੁਝ ਕਰਨ ਦੀ ਥਾਨ ਲੈਂਦਾ ਹੈ ਤਾ ਉਸ ਨੂੰ ਕਰ ਕੇ ਹੈ ਹਟਦਾ ਹੈ , ਮਤਲਬ ਇਨਸਾਨ ਚਾਹੇ ਤਾ ਕੁਝ ਵੀ ਕਰ ਸਕਦਾ ਹੈ |