ਕਿ ਆਪਣੀ ਜਾਨ ਦਾ ਇੰਨਾ ਖ਼ਤਰਾ ਚੱਕ ਕੇ ਅਮਰੀਕਾ ਜਾਣਾ ਠੀਕ ਹੈ ?

348
views

ਪਿਛਲੇ ਕੁੱਝ ਦਹਾਕਿਆਂ ਤੋਂ ਪੰਜਾਬੀ ਨੌਜਵਾਨਾਂ ਵਿੱਚ ਬਾਹਰ ਜਾਣ ਦਾ ਰੁਜਾਵ ਵੱਧ ਦਾ ਜਾ ਰਿਹਾ ਹੈ | ਪੰਜਾਬੀ ਸਿਧੇ ਜਾ ਅਸਿਧੇ ਤਰੀਕੇ ਨਾਲ ਬੱਸ ਬਾਹਰ ਜਾਣਾ ਚਾਹੁੰਦੇ ਹਨ | ਬਾਹਰ ਜਾ ਕੇ ਪੈਸੇ ਕਮਾਉਣ ਦਾ ਕਰੇਜ਼ ਪੰਜਾਬੀ ਨੌਜਵਾਨਾਂ ਦੇ ਦਿਮਾਗ ਵਿੱਚ ਇਸ ਕਦਰ ਬੈਠ ਚੁੱਕਾ ਹੈ ਕਿ ਪੰਜਾਬ ਦੇ ਬਹੁਤ ਮੁੰਡਿਆਂ ਦੀ ਸੋਚ ਬਾਹਰ ਜੇ ਪੈਸੇ ਕਮਾਉਣ ਵੱਲ ਹੋ ਗਈ ਹੈ |ਅੱਜ ਕੱਲ ਅਸਿਧੇ ਤੋਰ ਤੇ ਅਮਰੀਕਾ ਜਾਣ ਨੂੰ ਪੰਜਾਬੀ 20 ਤੋਂ 30 ਲੱਖ ਚੱਕੀ ਫਿਰਦੇ ਹਨ ਤੇ ਬੱਸ ਇਹ ਕਹਿੰਦੇ ਹਨ ਕਿ ਸਾਨੂੰ ਅਮਰੀਕਾ ਪਹੁੰਚ ਦਿਓ ਬੱਸ | ਏਜੇੰਟ੍ਸ ਪੰਜਾਬੀ ਨੌਜਵਾਨਾਂ ਦੇ ਇਸ ਖਿੱਚ ਦਾ ਬਹੁਤ ਫਾਇਦਾ ਚੱਕਦੇ ਹਨ ਤੇ ਦੋਵੇ ਹੱਥਾਂ ਨਾਲ ਪੈਸੇ ਕਮਾ ਰਹੇ ਹਨ | ਇਹ ਸਭ ਜਾਣਦੇ ਹਨ ਕਿ ਅਸਿਧੇ ਤੋਰ ਤੇ ਅਮਰੀਕਾ ਵਿੱਚ ਦਾਖਿਲ ਹੋਣਾ ਬਹੁਤ ਮੁਸ਼ਕਿਲ ਹੈ| ਹਰ 1 ਜਾ 2 ਮਹੀਨਿਆਂ ਬਾਅਦ ਪੰਜਾਬ ਵਿੱਚ ਕੋਈ ਨਾ ਕੋਈ ਅਜੇਹੀ ਖ਼ਬਰ ਆਉਂਦੀ ਹੈ ਜਿਸ ਵਿੱਚ ਕੋਈ ਨਾ ਕੋਈ ਮਾਂ ਦਾ ਪੁੱਤ ਅਮਰੀਕਾ ਜਾਣ ਲੈ ਪੰਜਾਬ ਤੋਂ ਗਿਆ ਤੇ ਪਰ ਵਾਪਿਸ ਨਹੀਂ ਆਇਆ|ਪਰ ਫੇਰ ਵੀ ਇਹ ਲੋਕ ਨਹੀਂ ਮੰਨਦੇ, ਪਿੱਛੇ ਜਿਹੇ ਇੱਕ ਖ਼ਬਰ ਆਈ ਸੀ ਕਿ ਕਾਫੀ ਪੰਜਾਬੀ ਅਮਰੀਕਾ ਦੀ ਜੇਲ ਵਿੱਚ ਬੰਦ ਨੇ ਜਿਹਨਾਂ ਨੂੰ ਅਮੇਰਿਕਾ ਦੀ ਪੁਲਿਸ ਨੇ ਬਾਰਡਰ ਟੱਪਦੇ ਫੜ ਲਿਆ ਸੀ |

ਅਸੀਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾ ਜਿਸ ਵਿੱਚ ਪੰਜਾਬ ਤੋਂ ਗਏ ਕੁੱਝ ਨੌਜਵਾਨ ਅਮਰੀਕਾ ਦੀ ਡੌਂਕੀ ਲੈ ਰਹੇ ਹਨ | ਇਹ ਸਭ ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ਆਪਣੀ ਜ਼ਿੰਦਗੀ ਨੂੰ ਇੰਨੇ ਖ਼ਤਰੇ ਦੇ ਹਵਾਲੇ ਕਰ ਦਿੰਦੇ ਹਨ, ਜਿਹਨਾਂ ਵੱਲੋ ਓਹਨਾ ਲਈ ਬੱਚ ਕੇ ਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਫੇਰ ਵੀ ਇਹ ਲੋਕ ਨਹੀਂ ਟਲਦੇ| ਸਾਡੀ ਨੌਜਵਾਨਾਂ ਦੇ ਮਾਂ ਪਿਓ ਅੱਗੇ ਹੱਥ ਜੋੜ ਦੇ ਬੇਨਤੀ ਹੈ ਕਿ ਆਪਣੇ ਪੁੱਤਾ ਨੂੰ ਨਾ ਮੌਤ ਦੇ ਹਵਾਲੇ ਕਰੋ |